Our Services - Punjabi

ਨਿਊ-ਲਾਅ (NewLaw) ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ

ਕੰਮ ਦੀ ਥਾਂ ਤੇ ਦੁਰਘਟਨਾਵਾਂ 
ਹਰੇਕ ਰੁਜ਼ਗਾਰਦਾਤਾ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਕਰਮਚਾਰੀਆਂ ਦੇ ਕੰਮ ਕਰਨ ਦੇ ਦੌਰਾਨ ਉਹਨਾਂ ਦੀ ਸਿਹਤ, ਸੁਰੱਖਿਆ ਅਤੇ ਕਲਿਆਣ ਦਾ ਧਿਆਨ ਰੱਖੇ। ਕੰਮ ਦੀ ਥਾਂ ਤੇ ਦੁਰਘਟਨਾਵਾਂ ਆਮ ਤੌਰ ਤੇ ਰੁਜ਼ਗਾਰਦਾਤਾਵਾਂ ਵਲੋਂ ਕਾਨੂੰਨ ਦੀ ਪਾਲਣਾ ਨਾ ਕਰਨ ਦੇ ਕਾਰਨ ਹੁੰਦੀਆਂ ਹਨ। ਕੰਮ ਦੇ ਲਈ ਸੁਰੱਖਿਅਤ ਵਾਤਾਵਰਨ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਜੋਖਮ ਦਾ ਸਹੀ ਮੁਲਾਂਕਣ ਕੀਤਾ ਜਾਵੇ। ਕਈ ਅਜਿਹੇ ਵਿਸ਼ੇਸ਼ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਰੁਜ਼ਗਾਰਦਾਤਾਵਾਂ ਲਈ ਜ਼ਰੂਰੀ ਹੈ ਅਤੇ ਜੋ ਢੁੱਕਵੇਂ ਸਾਜ਼-ਸਾਮਾਨ, ਹੱਥ ਨਾਲ ਚੀਜ਼ਾਂ ਚੁੱਕਣ, ਉਚਾਈ ਤੇ ਕੰਮ ਕਰਨ, ਉਸਾਰੀ ਦੇ ਕੰਮ ਅਤੇ ਸਿਹਤ ਲਈ ਖਤਰਨਾਕ ਚੀਜ਼ਾਂ ਆਦਿ ਨਾਲ ਸਬੰਧਤ ਹਨ। ਸਾਡੇ ਕੋਲ ਇੱਕ ਤਜਰਬੇਕਾਰ ਟੀਮ ਹੈ ਜੋ, ਜੇ ਕੰਮ ਦੀ ਥਾਂ ਤੇ ਤੁਹਾਡੇ ਨਾਲ ਕੋਈ ਦੁਰਘਟਨਾ ਹੁੰਦੀ ਹੈ, ਇਹ ਯਕੀਨੀ ਬਣਾ ਸਕਦੀ ਹੈ ਕਿ ਤੁਹਾਡੇ ਕਲੇਮ ਦੀ ਕਾਮਯਾਬੀ ਦੀ ਵੱਧ ਤੋਂ ਵੱਧ ਸੰਭਾਵਨਾ ਹੋਵੇ।

ਮੋਟਰ ਦੁਰਘਟਨਾਵਾਂ 
ਨਿਊ-ਲਾਅ ਦੀ ਮੋਟਰ ਦੁਰਘਟਨਾ ਵਿਚ ਮਾਹਰ ਟੀਮ ਹਰ ਸਾਲ ਮੋਟਰ ਦੁਰਘਟਨਾ ਕਲੇਮਾਂ ਦੇ ਹਜ਼ਾਰਾਂ ਮਾਮਲੇ ਨਜਿੱਠਦੀ ਹੈ। ਅੰਕੜੇ ਵਿਖਾਉਂਦੇ ਹਨ ਕਿ ਕਾਰ ਦੁਰਘਟਨਾ ਵਿਚ ਜ਼ਿਆਦਾਤਰ ਲੋਕਾਂ ਨੂੰ ਘੱਟੋ-ਘੱਟ ਗਰਦਨ ਨੂੰ ਇੱਕ ਦਰਦਨਾਕ ਝਟਕਾ ਲਗਦਾ ਹੈ ਜਿਸ ਕਰਕੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ ਅਤੇ ਕੁਝ ਬੇਅਰਾਮੀ ਹੁੰਦੀ ਹੈ। ਪਰ ਜੋ ਲੋਕ ਜ਼ਿਆਦਾ ਗੰਭੀਰ ਸੱਟਾਂ ਦੇ ਸ਼ਿਕਾਰ ਹੁੰਦੇ ਹਨ ਉਹਨਾਂ ਦੇ ਜੀਵਨ ਤੇ ਭਿਆਨਕ ਅਸਰ ਪੈ ਸਕਦਾ ਹੈ, ਖਾਸ ਤੌਰ ਤੇ ਜੇ ਤੁਹਾਨੂੰ ਸ਼ੁਰੂ ਤੋਂ ਹੀ ਸਹੀ ਮਦਦ ਅਤੇ ਸਲਾਹ ਨਹੀਂ ਮਿਲਦੀ।

ਵਸੀਅਤ, ਟ੍ਰਸਟ ਅਤੇ ਪ੍ਰੋਬੇਟ 
ਨਿਊ-ਲਾਅ ਦੀ ਤਜਰਬੇਕਾਰ ਵਸੀਅਤ, ਟ੍ਰਸਟ ਅਤੇ ਪ੍ਰੋਬੇਟ ਟੀਮ ਜਾਇਦਾਦ ਦੀ ਯੋਜਨਾਬੰਦੀ ਅਤੇ ਪ੍ਰੋਬੇਟ ਸੇਵਾਵਾਂ ਦੇ ਸਾਰੇ ਪੱਖਾਂ ਬਾਰੇ ਸਲਾਹ ਦੇਣ ਲਈ ਮੌਜੂਦ ਹੈ।

ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਜੀਵਨ ਦੌਰਾਨ ਅਤੇ ਮੌਤ ਦੇ ਬਾਅਦ ਤੁਹਾਡੀ ਸੰਪੱਤੀ ਦੇ ਪ੍ਰਬੰਧ ਲਈ ਅਜਿਹੇ ਲੋਕਾਂ ਦੀ ਨਿਯੁਕਤੀ ਕਰੋ ਜਿਨ੍ਹਾਂ ਉੱਪਰ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ। ਇਸ ਰਾਹ ਤੇ ਪਹਿਲਾ ਕਦਮ ਵਸੀਅਤ ਲਿਖਣਾ ਹੈ ਜਿਸ ਨਾਲ ਤੁਸੀਂ ਇਹ ਯਕੀਨੀ ਬਣਾਉਂਦੇ ਹੋ ਕਿ ਤੁਹਾਡੀ ਸੰਪੱਤੀ ਤੁਹਾਡੇ ਪਿਆਰੇ ਅਤੇ ਮਨਪਸੰਦ ਲੋਕਾਂ ਕੋਲ ਜਾਏ, ਨਾ ਕਿ ਉਹਨਾਂ ਕੋਲ ਜਿਨ੍ਹਾਂ ਨਾਲ ਸ਼ਾਇਦ ਤੁਸੀਂ ਕਈ ਸਾਲਾਂ ਤੇ ਗੱਲ ਵੀ ਨਾ ਕੀਤੀ ਹੋਵੇ।

ਰੁਜ਼ਗਾਰ ਸਬੰਧੀ ਕਾਨੂੰਨ 
ਰੁਜ਼ਗਾਰ ਸਬੰਧੀ ਕਾਨੂੰਨ ਲਗਾਤਾਰ ਬਦਲ ਰਿਹਾ ਹੈ ਅਤੇ ਅਸੀਂ ਇੱਕ ਅਜਿਹੇ ਖੇਤਰ ਵਿਚ ਤੁਹਾਡਾ ਮਾਰਗਦਰਸ਼ਨ ਕਰ ਸਕਦੇ ਹਾਂ ਜੋ ਕਾਨੂੰਨੀ ਜੋਖਮਾਂ ਨਾਲ ਭਰਪੂਰ ਹੈ। ਸਾਡਾ ਤਰੀਕਾ ਤੁਹਾਨੂੰ ਰੁਜ਼ਗਾਰ ਸਬੰਧੀ ਹਰ ਸਥਿਤੀ – ਜਿਵੇਂ, ਕੰਮ ਤੋਂ ਅਨਿਆਂਪੂਰਨ ਤਰੀਕੇ ਨਾਲ ਕੱਢ ਦੇਣਾ, ਵਿਤਕਰਾ, ਤਨਖਾਹ ਵਿਚੋਂ ਕਟੌਤੀ ਅਤੇ ਤੁਹਾਨੂੰ ਫਾਲਤੂ ਕਰਾਰ ਦੇਣਾ -- ਵਿਚ ਅਮਲੀ ਸਲਾਹ ਦੇਣਾ ਅਤੇ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਸਹੀ ਫੈਸਲੇ ਲੈਣ ਵਿਚ ਮਦਦ ਕਰਨਾ ਹੈ।

ਸਾਡੇ ਰੁਜ਼ਗਾਰ ਵਿਚ ਮਾਹਰ ਵਕੀਲ ਤੁਹਾਡੇ ਹੱਕ ਬਾਰੇ ਤੁਹਾਨੂੰ ਸਲਾਹ ਦੇ ਸਕਦੇ ਹਨ, ACAS ਦੇ ਨਾਲ ਜਾਂ ਤੁਹਾਡੇ ਰੁਜ਼ਗਾਰਦਾਤਾ ਨਾਲ ਗੱਲਬਾਤ ਕਰ ਸਕਦੇ ਹਨ, ਸਮਝੌਤੇ ਦੇ ਇਕਰਾਰਨਾਮਿਆਂ ਨਾਲ ਨਜਿੱਠ ਸਕਦੇ ਹਨ ਅਤੇ ਜੇ ਲੋੜ ਪਵੇ ਤਾਂ ਇੰਪਲਾਇਮੈਂਟ ਟ੍ਰਿਬੂਨਲ ਵਿਚ ਤੁਹਾਡੀ ਨੁਮਾਇੰਦਗੀ ਕਰ ਸਕਦੇ ਹਨ।

ਵਿਦੇਸ਼ ਵਿਚ ਦੁਰਘਟਨਾ 
ਜੇ ਬਦਕਿਸਮਤੀ ਨਾਲ ਵਿਦੇਸ਼ ਵਿਚ ਛੁੱਟੀਆਂ ਮਨਾਉਣ ਦੌਰਾਨ ਤੁਹਾਨੂੰ ਕੋਈ ਸੱਟ ਲਗ ਜਾਂਦੀ ਹੈ ਜਾਂ ਤੁਸੀਂ ਬਿਮਾਰ ਪੈ ਜਾਂਦੇ ਹੋ, ਜਾਂ ਜੇ ਵਿਦੇਸ਼ ਵਿਚ ਸੜਕ ਦੁਰਘਟਨਾ ਹੋ ਜਾਂਦੀ ਹੈ, ਜਾਂ ਸਮੁੰਦਰੀ ਜਹਾਜ਼ ਜਾਂ ਹਵਾਈ ਜਹਾਜ਼ ਵਿਚ ਜਾਂ ਵਿਦੇਸ਼ ਵਿਚ ਕੰਮ ਕਰਨ ਦੇ ਦੌਰਾਨ ਦੁਰਘਟਨਾ ਹੁੰਦੀ ਹੈ, ਤਾਂ ਸਾਡੇ ਛੁੱਟੀਆਂ ਸਬੰਧਤ ਵਿਸ਼ੇਸ਼ੱਗ ਵਕੀਲ ਤੁਹਾਨੂੰ ਮੁਆਵਜ਼ੇ ਦਾ ਦਾਅਵਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਡਾਕਟਰੀ ਲਾਪਰਵਾਹੀ 
ਮੈਡੀਕਲ ਅਮਲਾ, ਜਿਵੇਂ ਡੈਂਟਿਸਟ, ਡਾਕਟਰ ਅਤੇ ਨਰਸਾਂ, ਮਰੀਜ਼ਾਂ ਨੂੰ ਉਹਨਾਂ ਦੇ ਹੱਕ ਮੁਤਾਬਕ ਬਿਹਤਰੀਨ ਦੇਖਭਾਲ ਪ੍ਰਦਾਨ ਕਰਨ ਲਈ ਜੀ ਤੋੜ ਮਿਹਨਤ ਕਰਦੇ ਹਨ, ਪਰ ਕਈ ਵਾਰ ਗਲਤੀਆਂ ਵੀ ਹੁੰਦੀਆਂ ਹਨ। ਜੇ ਬਦਕਿਸਮਤੀ ਨਾਲ ਕਿਸੇ ਡਾਕਟਰੀ ਪੇਸ਼ੇਵਰ ਦੀ ਅਣਗਹਿਲੀ ਕਾਰਨ ਤੁਹਾਨੂੰ ਸੱਟ ਲਗ ਜਾਂਦੀ ਹੈ ਤਾਂ ਮੁਆਵਜ਼ੇ ਦੇ ਕਲੇਮ ਵਿਚ ਤੁਹਾਡੀ ਮਦਦ ਦੇ ਲਈ ਸਾਡੇ ਕੋਲ ਮਾਹਰ ਵਕੀਲ ਮੌਜੂਦ ਹਨ।

ਕੰਮ ਦੀ ਥਾਂ ਤੇ ਸੱਟ ਅਤੇ ਬਿਮਾਰੀ 
ਕੀ ਤੁਹਾਡੇ ਕੰਮ ਦੇ ਕਾਰਨ ਤੁਹਾਨੂੰ ਕੋਈ ਬਿਮਾਰੀ ਹੋਈ ਹੈ? ਜਿਵੇਂ, ਚਮੜੀ ਦੀ ਬਿਮਾਰੀ, ਕੰਬਣ ਵਾਲੇ ਔਜ਼ਾਰਾਂ ਅਤੇ ਉਪਕਰਨਾਂ ਦੇ ਕਾਰਨ ਵਾਇਬ੍ਰੇਸ਼ਨ ਵ੍ਹਾਈਟ ਫਿੰਗਰ, ਕੰਮ ਦੀ ਥਾਂ ਦੇ ਕਾਰਨ ਹੋਣ ਵਾਲੇ ਕੈਂਸਰ, ਜਿਵੇਂ ਐਸਬੈਸਟਾਸ (asbestos) ਦੇ ਸੰਪਰਕ ਵਿਚ ਰਹਿਣ ਕਾਰਨ ਹੋਣ ਵਾਲਾ ਮੇਸੋਥੀਲਿਓਮਾ (mesothelioma), ਪਿਸ਼ਾਬ ਦੀ ਥੈਲੀ ਦਾ ਕੈਂਸਰ ਜਾਂ ਨੱਕ ਦਾ ਕੈਂਸਰ।

ਐਸਬੈਸਟਾਸ ਦੇ ਨਾਲ ਸੰਪਰਕ ਦੇ ਕਾਰਨ ਤੁਹਾਨੂੰ ਕੋਈ ਹੋਰ ਤਕਲੀਫ, ਜਿਵੇਂ ਐਸਬੈਸਟਾਸ ਜਾਂ ਪਲਿਊਰਲ ਥਿਕਨਿੰਗ  ਦੀ ਤਕਲੀਫ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਕਿਸੇ ਸ਼ੋਰ ਵਾਲੀ ਥਾਂ ਤੇ ਕੰਮ ਕਰਦੇ ਹੋਵੋ ਅਤੇ ਤੁਹਾਨੂੰ ਵਰਤੋਂ ਲਈ ਸਹੀ ਸਾਜ਼ ਸਾਮਾਨ ਨਾ ਦਿੱਤਾ ਗਿਆ ਹੋਵੇ ਜਿਸਦੇ ਕਾਰਨ ਤੁਹਾਨੂੰ ਸੁਣਾਈ ਘੱਟ ਪੈਣਾ ਸ਼ੁਰੂ ਹੋ ਗਿਆ ਹੋਵੇ? ਨਿਊ-ਲਾਅ ਦੀ ਕਿੱਤੇ ਸਬੰਧੀ ਬਿਮਾਰੀ ਟੀਮ ਦੇ ਵਕੀਲਾਂ ਨੇ ਹਜ਼ਾਰਾਂ ਲੋਕਾਂ ਦੇ ਮੁਆਵਜ਼ੇ ਦੇ ਕਲੇਮਾਂ ਵਿਚ ਮਦਦ ਕੀਤੀ ਹੈ।

ਗੰਭੀਰ ਸੱਟ ਵਾਲੇ ਕਲੇਮ 
ਸਾਡੇ ਕੋਲ ਦੇਸ਼ ਦੀ ਸਭ ਤੋਂ ਵੱਧ ਤਜਰਬੇਕਾਰ ਗੰਭੀਰ-ਸੱਟ ਟੀਮਾਂ ਵਿਚੋਂ ਇੱਕ ਟੀਮ ਹੈ ਜੋ ਦਿਮਾਗੀ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ, ਨਕਲੀ ਅੰਗ ਲਗਾਉਣ ਅਤੇ ਹੱਡੀਆਂ ਦੀਆਂ ਗੰਭੀਰ ਸੱਟਾਂ ਦੇ ਮਾਮਲਿਆਂ ਵਿਚ ਮਾਹਰ ਹੈ। ਸਾਡੇ ਵੈਲਫੇਅਰ ਮੈਨੇਜਰ ਅਤੇ ਟੀਮ ਆਪਣੇ ਗਾਹਕਾਂ ਦੀ ਪੂਰੀ ਮਦਦ ਕਰਦੇ ਹਨ ਜਿਸਦਾ ਮਤਲਬ ਇਹ ਹੈ ਕਿ ਤੁਹਾਨੂੰ ਬਿਹਤਰੀਨ ਉਪਲਬਧ ਸਿਹਤਯਾਬੀ ਮੁਹੱਈਆ ਕਰਨ ਅਤੇ ਤੁਹਾਡੇ ਕਲੇਮ ਦੇ ਬਿਹਤਰੀਨ ਨਿਪਟਾਰੇ ਲਈ ਹਰ ਕਦਮ ਤੇ ਅਸੀਂ ਤੁਹਾਡੇ ਨਾਲ ਹੋਵਾਂਗੇ।

ਜੁਰਮ ਦੇ ਸ਼ਿਕਾਰ 
ਜੇ ਤੁਸੀਂ ਕਿਸੇ ਜੁਰਮ ਦਾ ਸ਼ਿਕਾਰ ਹੋਏ ਹੋ ਅਤੇ ਤੁਹਾਨੂੰ ਸੱਟ ਲਗੀ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਕ੍ਰਿਮਿਨਲ ਇੰਜਰੀਜ਼ ਕੰਪਨਸੇਸ਼ਨ ਸਕੀਮ, ਜਿਸ ਦੇ ਲਈ ਫੰਡ ਸਰਕਾਰ ਵਲੋਂ ਮੁਹੱਈਆ ਕੀਤੇ ਜਾਂਦੇ ਹਨ, ਦੇ ਅੰਤਰਗਤ ਮੁਆਵਜ਼ੇ ਦੇ ਹੱਕਦਾਰ ਹੋਵੋ। ਇਹ ਸਕੀਮ ਉਹਨਾਂ ਲੋਕਾਂ ਦੀ ਕੁਝ ਮਦਦ ਕਰਨ ਲਈ ਬਣਾਈ ਗਈ ਹੈ ਜਿਨ੍ਹਾਂ ਨੂੰ ਕਿਸੇ ਅਪਰਾਧਕ ਕਾਰਵਾਈ ਦੇ ਕਾਰਨ ਸਰੀਰਕ ਜਾਂ ਮਾਨਸਿਕ ਹਾਨੀ ਹੋਈ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਮਿਲਣ ਵਾਲਾ ਮੁਆਵਜ਼ਾ ਵਾਜਬ ਅਤੇ ਨਿਆਂਪੂਰਨ ਹੋਵੇ, ਤੁਹਾਨੂੰ ਆਪਣਾ ਕੋਈ ਵਕੀਲ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਸਾਨੂੰ ਇਹ ਪਤਾ ਹੈ ਕਿ ਅਪਰਾਧ ਦਾ ਸ਼ਿਕਾਰ ਵਿਅਕਤੀ ਅਕਸਰ ਇਸ ਹਮਲੇ ਦੇ ਨਤੀਜਿਆਂ ਨਾਲ ਨਿਪਟਣ ਵਿਚ ਰੁਝਿਆ ਹੁੰਦਾ ਹੈ ਅਤੇ ਇਸ ਕਰਕੇ ਸਾਡੇ ਕੋਲ ਕਈ ਅਜਿਹੇ ਮਾਹਰ ਵਕੀਲ ਹਨ ਜੋ ਇਸ ਪ੍ਰਕਿਰਿਆ ਨੂੰ ਤੁਹਾਡੇ ਲਈ ਆਸਾਨ ਬਣਾਉਣ ਵਿਚ ਮਦਦ ਕਰਦੇ ਹਨ।

ਮੋਟਰ ਸਬੰਧੀ ਮੁਕਦਮੇ 
ਕਿਸੇ ਸੜਕ ਟ੍ਰੈਫਿਕ ਦੁਰਘਟਨਾ, ਤੇਜ਼ ਰਫਤਾਰ ਤੇ ਚਲਾਉਣ ਵਰਗੇ ਛੋਟੇ ਅਪਰਾਧਾਂ ਤੋਂ ਲੈ ਕੇ ਖਤਰਨਾਕ ਡ੍ਰਾਇਵਿੰਗ ਕਰਕੇ ਕਿਸੇ ਦੀ ਮੌਤ ਦਾ ਕਾਰਨ ਬਣਨ ਵਰਗੇ ਗੰਭੀਰ ਅਪਰਾਧਾਂ ਦੇ ਫੌਜਦਾਰੀ ਮਾਮਲਿਆਂ ਵਿਚ ਦੋਸ਼ ਲੱਗਣ ਤੇ ਨਿਊ-ਲਾਅ ਟੀਮ ਤੁਹਾਨੂੰ ਸਲਾਹ ਦੇ ਸਕਦੀ ਹੈ।

ਅਸੀਂ ਇੰਟਰਵਿਊ ਅੰਡਰ ਕੌਸ਼ਨ ਦੇ ਸਮੇਂ ਨੁਮਾਇੰਦਗੀ ਦੀ ਪੇਸ਼ਕਸ਼ ਕਰਦੇ ਹਾਂ, ਭਾਵੇਂ ਉਹ ਪੁਲਿਸ ਸਟੇਸ਼ਨ ਵਿਚ ਹੋਵੇ, ਤੁਹਾਡੇ ਘਰ ਵਿਚ ਜਾਂ ਸਾਡੇ ਦਫਤਰਾਂ ਵਿਚ। ਸਾਡੇ ਮਾਹਰ ਵਕੀਲ ਤੁਹਾਡੇ ਵਲੋਂ ਪੁਲਿਸ ਨਾਲ ਸੰਪਰਕ ਕਰਨਗੇ ਅਤੇ ਅਪਰਾਧ ਦੇ ਦੋਸ਼ਾਂ ਵਿਚ ਤੁਹਾਡੇ ਬਚਾਅ ਲਈ ਸਲਾਹ ਦੇ ਸਕਦੇ ਹਨ ਅਤੇ ਤੁਹਾਡੀ ਨੁਮਾਇੰਦਗੀ ਕਰ ਸਕਦੇ ਹਨ। ਅਸੀਂ ਸਜ਼ਾ ਘੱਟ ਕਰਨ ਦੇ ਤੱਤਾਂ ਬਾਰੇ ਸਲਾਹ ਦੇ ਸਕਦੇ ਹਾਂ, ਜਿਸ ਵਿਚ ਤੁਸੀਂ ਆਪਣਾ ਦੋਸ਼ ਮੰਨ ਲੈਂਦੇ ਹੋ ਪਰ ਮਿਲਣ ਵਾਲੀ ਸਜ਼ਾ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਸ਼ ਕਰਦੇ ਹੋ। ਇਹ ਖਾਸ ਤੌਰ ਤੇ ਉਹਨਾਂ ਮਾਮਲਿਆਂ ਵਿਚ ਮਹੱਤਵਪੂਰਨ ਹੁੰਦਾ ਹੈ ਜਦ ਤੁਹਾਡੇ ਜੁਰਮ ਦੀ ਕਿਸਮ ਦੇ ਕਾਰਨ ਤੁਹਾਨੂੰ ਡ੍ਰਾਇਵਿੰਗ ਲਈ ਅਯੋਗ ਕਰਾਰ ਦਿੱਤਾ ਜਾ ਰਿਹਾ ਹੋਵੇ ਜਾਂ ਜਦ ਪਿਛਲੇ 3 ਸਾਲਾਂ ਦੇ ਅੰਦਰ ਤੁਹਾਡੇ ਲਾਈਸੈਂਸ ਤੇ 11 ਤੋਂ ਵੱਧ ਅੰਕ ਇਕੱਠੇ ਹੋ ਗਏ ਹੋਣ।

ਕੋਰਟ ਆਫ ਪ੍ਰੋਟੈਕਸ਼ਨ 
ਨਿਊ-ਲਾਅ ਦੇ ਕੋਲ ਸਮਰਪਿਤ ਕੋਰਟ ਆਫ ਪ੍ਰੋਟੈਕਸ਼ਨ ਟੀਮ ਹੈ ਜੋ ਪਾਵਰ ਆਫ ਅਟਾਰਨੀ ਅਤੇ ਅਦਾਲਤ ਵਲੋਂ ਨਿਯੁਕਤ ਡਿਪਟੀ ਦੇ ਮੁੱਦਿਆਂ ਤੇ ਸਹਾਇਤਾ ਕਰ ਸਕਦੀ ਹੈ। ਉਹਨਾਂ ਲੋਕਾਂ ਦੇ ਵਿੱਤੀ ਹਿਤਾਂ ਦੇ ਪ੍ਰਬੰਧ ਦੇ ਲਈ ਜੋ ਆਪਣੇ ਲਈ ਫੈਸਲੇ ਖੁਦ ਲੈਣ ਦੀ ਮਾਨਸਿਕ ਸਥਿਤੀ ਵਿਚ ਨਹੀਂ ਹਨ, ਅਸੀਂ ਅਟਾਰਨੀਆਂ ਅਤੇ ਡਿਪਟੀਆਂ ਦੀ ਮਦਦ ਕਰ ਸਕਦੇ ਹਾਂ ਅਤੇ ਜਿਥੇ ਵਾਜਬ ਹੋਵੇ ਅਸੀਂ ਪੇਸ਼ੇਵਰ ਡਿਪਟੀ ਦੀ ਸੇਵਾ ਦੀ ਪੇਸ਼ਕਸ਼ ਵੀ ਕਰ ਸਕਦੇ ਹਾਂ। ਪੂਰੇ ਦੇਸ਼ ਦੀਆਂ ਵੱਖ ਵੱਖ ਥਾਂਵਾਂ ਤੇ ਅਸੀਂ ਲੋਕਾਂ ਅਤੇ ਪਰਿਵਾਰਾਂ ਨੂੰ ਮੁਸ਼ਕਿਲ ਫੈਸਲੇ ਲੈਣ ਵਿਚ ਮਦਦ ਕਰ ਸਕਦੇ ਹਾਂ ਅਤੇ ਅਸੀਂ ਇੱਕ ਜਟਿਲ ਵਿਵਸਥਾ ਨੂੰ ਤੁਹਾਡੀਆਂ ਲੋੜਾਂ ਮੁਤਾਬਕ ਸਰਲ ਬਣਾਉਣ ਦੀ ਕੋਸ਼ਸ਼ ਕਰਦੇ ਹਾਂ।

ਨਿਊ-ਲਾਅ ਸਾਲਿਸਿਟਰਜ਼ ਦੀ ਚੋਣ ਕਿਉਂ ਕੀਤੀ ਜਾਏ?

  • ਸਾਡੇ ਗਾਹਕਾਂ ‘ਚੋਂ 95% ਲੋਕ ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਸਾਡੀ ਸਿਫਾਰਸ਼ ਕਰਦੇ ਹਨ
  • ਜ਼ਿਆਦਾਤਰ ਮਾਮਲਿਆਂ ਵਿਚ ਅਸੀਂ ਜਿੱਤ ਨਹੀਂ, ਫੀਸ ਨਹੀਂ (no win, no fee) ਦੇ ਆਧਾਰ ਤੇ ਕੰਮ ਕਰਦੇ ਹਾਂ
  • ਅਸੀਂ ਕੌਮੀ ਸਾਲਿਸਿਟਰ ਹਾਂ ਅਤੇ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿਚ ਸਾਡੇ ਦਫਤਰ ਹਨ
  • ਔਖੇ ਸ਼ਬਦਾਂ ਤੋਂ ਮੁਕਤ ਸਾਡੀ ਸਲਾਹ ਤੁਹਾਨੂੰ ਪ੍ਰਕਿਰਿਆ ਸਮਝਣ ਵਿਚ ਮਦਦ ਕਰਦੀ ਹੈ
  • ਸਾਡੇ ਗਾਹਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਵੈਲਫੇਅਰ ਮੈਨੇਜਰ ਦੀਆਂ ਸੇਵਾਵਾਂ ਉਪਲਬਧ ਹਨ 


  


Nafessa Akhtar - 0333 321 6365Latest NewLaw News

Official NewLaw Feed

Contact NewLaw

0333 321 7442 Call Me Back
linkedin twitter facebook YouTube